Friday, March 6, 2026

ਪੀੜ

 ਪੀੜ


ਲੇਖਾਂ ਨੂੰ ਤੂੰ ਰੋਵੇਂ ਹੁਣ ਕਿਉਂ?

ਪੱਥਰ ਨਾਲ਼ ਜੇ ਦਿਲ ਤੂੰ ਲਾਵੇਂ

ਅੰਮ੍ਰਿਤ ਧਾਰ ਨੂੰ ਲਭਨਾ ਫਿਰਦੈਂ

ਪਰ, ਖਾਰਾ ਹੰਝੂ ਪੱਲੇ ਪਾਵੇਂ

 

ਪਿਆਰਪੁਚਕਾਰਦੁਤਕਾਰ ਨਾ ਚੱਲਣ

ਅੜਿਆ ਪੱਥਰ ਕਿਵੇਂ ਹਿਲਾਵੇਂ

ਉਸ ਨੂੰ ਤੇਰਾ ਪਿਆਰ ਨਾ ਦਿਸਦਾ

ਕਿਆ ਕਰ ਕੀਜੇਕਿਵੇਂ ਮਨਾਵੇਂ

 

ਘੱਰ ਤੋਂ ਨੱਸ ਕੇਬਾਹਰ ਨੂੰ ਭਜਨੈਂ

ਵੇਖ ਕੇ ਜੱਗ ਨੂੰਜੀ ਸੜਾਵੇਂ

ਹਰ ਪਾਸੇ ਨੇ ਜੋੜੇ ਘੁਮਦੇ

ਤੂੰ ਹੀ ਇਕੱਲਾ ਧੱਕੇ ਖਾਵੇਂ

 

ਹਰੀ ਦੇ ਮੀਤ ਦੀ ਰੱਬਾ ਸੁਣ ਲੈ

ਜੱਦ ਵੈਰੀਆਂ ਦੀ ਵੀ ਤੱਲੀ ਬਣਾਵੇਂ

ਠੰਡੀ ਰੋਟੀ ਅਤੇ ਠੰਡੀ ਵਹੁਟੀ ਦੇ

ਭਾਗਾਂ ਦੀਆਂ ਨਾਂ ਲੀਕਾਂ ਵਾਹੇਂ

 

ਹਰਮੀਤ

No comments: