ਪੀੜ
ਲੇਖਾਂ ਨੂੰ ਤੂੰ ਰੋਵੇਂ ਹੁਣ ਕਿਉਂ?
ਪੱਥਰ ਨਾਲ਼ ਜੇ ਦਿਲ ਤੂੰ ਲਾਵੇਂ
ਅੰਮ੍ਰਿਤ ਧਾਰ ਨੂੰ ਲਭਨਾ ਫਿਰਦੈਂ
ਪਰ, ਖਾਰਾ ਹੰਝੂ ਪੱਲੇ ਪਾਵੇਂ
ਪਿਆਰ, ਪੁਚਕਾਰ, ਦੁਤਕਾਰ ਨਾ ਚੱਲਣ
ਅੜਿਆ ਪੱਥਰ ਕਿਵੇਂ ਹਿਲਾਵੇਂ
ਉਸ ਨੂੰ ਤੇਰਾ ਪਿਆਰ ਨਾ ਦਿਸਦਾ
ਕਿਆ ਕਰ ਕੀਜੇ, ਕਿਵੇਂ ਮਨਾਵੇਂ
ਘੱਰ ਤੋਂ ਨੱਸ ਕੇ, ਬਾਹਰ ਨੂੰ ਭਜਨੈਂ
ਵੇਖ ਕੇ ਜੱਗ ਨੂੰ, ਜੀ ਸੜਾਵੇਂ
ਹਰ ਪਾਸੇ ਨੇ ਜੋੜੇ ਘੁਮਦੇ
ਤੂੰ ਹੀ ਇਕੱਲਾ ਧੱਕੇ ਖਾਵੇਂ
ਹਰੀ ਦੇ ਮੀਤ ਦੀ ਰੱਬਾ ਸੁਣ ਲੈ
ਜੱਦ ਵੈਰੀਆਂ ਦੀ ਵੀ ਤੱਲੀ ਬਣਾਵੇਂ
ਠੰਡੀ ਰੋਟੀ ਅਤੇ ਠੰਡੀ ਵਹੁਟੀ ਦੇ
ਭਾਗਾਂ ਦੀਆਂ ਨਾਂ ਲੀਕਾਂ ਵਾਹੇਂ
ਹਰਮੀਤ