Saturday, April 1, 2023

ਸੂਫ਼ੀ ਰੂਹ

ਸੂਫ਼ੀ ਰੂਹ

 ਰੂਪ ਤੇ ਭੋਰਾ ਮਾਣ ਨਾ ਕਰਦੀ

ਵਗਦੇ ਪਾਣੀ ਵਰਗੀ ਸਾਫ਼ ਏ

 

ਮਿਠਾ ਬੋਲ ਅਤੇ ਦਿਲ ਵੱਡਾ ਏ

ਮੇਰੀ ਹਰ ਗ਼ੁਸਤਾਖੀ ਮੁਆਫ ਏ

 

ਬੁਲੀਆਂ ਤੇ ਸਦਾ ਹਾਸੇ ਖਿੜਦੇ

ਮੱਥੇ ਵੱਟ ਦੇ ਸਖਤ ਖ਼ਿਲਾਫ ਏ

 

ਰੂੰ ਤੋਂ ਕੋਮਲ, ਦੁੱਧ ਤੋਂ ਚਿੱਟੀ

ਕਲੀਆਂ, ਫ਼ੁਲਾਂ ਦੀ ਏ ਜਾਈ ਹੈ

 

ਖਬਰੇ ਕਿਥੋਂ ਸੂਫ਼ੀ ਰੂਹ ਇੱਕ

ਮੇਰੇ ਵੇੜ੍ਹੇ ਆਈ ਹੈ



 

ਸੁੱਚਾ, ਸਾਧਾ ਜੀਵਨ ਇਸ ਦਾ

ਮੋਹ, ਹੰਕਾਰ ਤੋਂ ਪਰਾਂ ਇਹ ਵੱਸਦੀ

 

ਲੋਭ, ਲਾਲਚ ਇਹਨੂੰ ਕੱਖ ਪਤਾ ਨਹੀਂ

ਦੂਜੇ ਦਾ ਪੱਖ, ਪਹਿਲੋਂ ਇਹ ਰੱਖਦੀ

 

ਬਿਨ ਮੰਗੇ, ਸਬ ਦਾਤ ਹੈ ਇਸ ਨੂੰ

ਗੁਰੂਆਂ ਦੀ ਬਾਣੀ, ਨਿੱਤ ਏ ਜੱਪਦੀ

 

ਭੁੱਲੇ ਭਟਕੇ, ਹਰੀ ਦੇ ਮੀਤ ਨੂੰ

ਰੱਬ ਦੇ ਨੇੜੇ ਲਿਆਈ ਹੈ

 

ਖਬਰੇ ਕਿਥੋਂ ਸੂਫ਼ੀ ਰੂਹ ਇੱਕ

ਮੇਰੇ ਵੇੜ੍ਹੇ ਆਈ ਹੈ


ਹਰਮੀਤ